Browse audiobooks narrated by Dalveer Singh, listen to samples and when you're ready head over to Audiobooks.com where you can get 3 FREE audiobooks on us
"ਐਨੀਮਲ ਫਾਰਮ ਇੱਕ ਛੋਟੀ ਪਰ ਬਹੁਤ ਗਹਿਰੀ ਕਹਾਣੀ ਹੈ ਜੋ ਪਸ਼ੂਆਂ ਦੀ ਦੁਨੀਆ ਰਾਹੀਂ ਸਮਾਜ, ਸੱਤਾ ਅਤੇ ਸੱਚ ਦੀ ਗੱਲ ਕਰਦੀ ਹੈ। ਸ਼ੁਰੂ ਵਿੱਚ ਬਰਾਬਰੀ ਦਾ ਸੁਪਨਾ ਦਿਖਾਇਆ ਜਾਂਦਾ ਹੈ, ਪਰ ਹੌਲੀ ਹੌਲੀ ਇਹ ਕਹਾਣੀ ਦੱਸਦੀ ਹੈ ਕਿ ਜਦੋਂ ਸੱਤਾ ਗਲਤ ਹੱਥਾਂ ਵਿੱਚ ਚਲੀ ਜਾਵੇ ਤਾਂ ਕੀ ਹੁੰਦਾ ਹੈ। ਇਹ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਪ੍ਰਚਾਰ, ਝੂਠ ਅਤੇ ਡਰ ਨਾਲ ਲੋਕਾਂ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ। ਸਧਾਰਣ ਭਾਸ਼ਾ ਵਿੱਚ ਲਿਖੀ ਇਹ ਕਹਾਣੀ ਅੱਜ ਦੇ ਸਮੇਂ ਨਾਲ ਵੀ ਬਹੁਤ ਜੁੜੀ ਹੋਈ ਲੱਗਦੀ ਹੈ। ਜੇ ਤੁਸੀਂ ਸੋਚਣ ਲਈ ਮਜਬੂਰ ਕਰਨ ਵਾਲੀਆਂ ਕਹਾਣੀਆਂ ਪਸੰਦ ਕਰਦੇ ਹੋ, ਤਾਂ ਇਹ ਆਡੀਓ ਬੁੱਕ ਤੁਹਾਡੇ ਲਈ ਹੈ। #Awaazghar@"
Georege Orwell (Author), Dalveer Singh (Narrator)
Audiobook
"ਲੇਖਕ ਇਸ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਇਤਿਹਾਸਿਕ ਨਾਵਲ ਵਿੱਚ ਅਨੇਕਾਂ ਸਵਾਦ ਹੁੰਦੇ ਹਨ । ਇੱਕ ਪਾਸੇ ਨਾਵਲ ਵਾਲਾ ਕਹਾਣੀ ਰਸ ,ਦੂਜੇ ਪਾਸੇ ਇਤਿਹਾਸ ਵਾਲੀਆਂ ਸੱਚੀਆਂ ਘਟਨਾਵਾਂ ਦਾ ਸਵਾਦ , ਤੀਜਾ ਇਤਿਹਾਸਿਕ ਪਾਤਰਾਂ ਦੇ ਨਾਲ ਜਾਣ ਪਛਾਣ ਤੇ ਚੌਥਾ ਇੱਕੋ ਸਮੇਂ ਇੱਕ ਦੇਸ਼ ਤੇ ਇੱਕ ਕੌਮ ਦੀ ਅਵਸਥਾ ਸਮਝਣ ਵਿੱਚ ਸਹਾਇਤਾ ਮਿਲ ਜਾਂਦੀ ਹੈ। ਅਠਾਰਵੀਂ ਸਦੀ ਦੇ ਪੰਜਾਬ ਦੀ ਤਸਵੀਰ ਇਤਿਹਾਸ ਪੜ੍ ਕੇ ਦਿਲ ਦਿਮਾਗ ਤੇ ਇਤਨਾ ਅਸਰ ਨਹੀਂ ਕਰਦੀ ਜਿੰਨਾਂ ਅਠਾਰ੍ਹਵੀਂ ਸਦੀ ਦੇ ਪੰਜਾਬ ਦੇ ਜੀਵਨ ਬਾਰੇ ਇਤਿਹਾਸਿਕ ਨਾਵਲ ਪੜ੍ਹਿਆ ਡੂੰਘਾ ਪ੍ਰਭਾਵ ਪੈਂਦਾ ਹੈ ॥ ਇਸ ਨਾਵਲ ਦੇ ਵਿੱਚ ਪੰਜਾਬ ਦੀ ਇਸ ਅੱਧੋ ਗਤੀ ਵਿੱਚ ਵੀ ਚੜ੍ਹਦੀ ਕਲਾ ਰਹਿਣ ਵਾਲਿਆਂ ਦਾ ਜੀਵਨ ਚਿਤਰਿਆ ਹੈ ॥ ਰਾਜ ਢਹਿੰਦੀ ਕਲਾ ਵੱਲ ਜਾ ਰਿਹਾ ਸੀ ਪਰ ਕੁਰਬਾਨੀ ਵਾਲੇ , ਪੰਜਾਬ ਨੂੰ ਆਪਣਾ ਵਤਨ ਸਮਝ ਕੇ ਦੇਸ਼ ਭਗਤਾਂ ਵਾਂਗ ਇਸ ਨੂੰ ਬਚਾਉਣ ਦੇ ਲਈ ਆਪਣੀ ਪੂਰੀ ਵਾਹ ਲਾਉਂਦੇ ਰਹੇ॥Distributer AwaazGhar"
Giani Bhajan Singh (Author), Dalveer Singh (Narrator)
Audiobook
[Panjabi] - Maxim Gorky Dian Shreshth Kahaniaan
"ਮੈਕਸਿਮ ਗੋਰਕੀ ਰੂਸ / ਸੋਵੀਅਤ ਸੰਘ ਦੇ ਪ੍ਰਸਿੱਧ ਲੇਖਕ ਅਤੇ ਰਾਜਨੀਤਕ ਕਾਰਕੁਨ ਸਨ ।1892 ਵਿੱਚ ਉਸਨੇ ਤਖ਼ੱਲਸ ਗੋਰਕੀ (ਯਾਨੀ 'ਤਲਖ਼') ਵਰਤਣਾ ਸ਼ੁਰੂ ਕਰ ਦਿੱਤਾ, ਜਦੋਂ ਉਹ ਤਿਫ਼ਲਿਸ ਵਿੱਚ Кавказ (ਕਾਕੇਸਸ) ਅਖ਼ਬਾਰ ਲਈ ਕੰਮ ਕਰ ਰਿਹਾ ਸੀ। ਇਸ ਨਾਮ ਵਿੱਚੋਂ ਰੂਸੀ ਜੀਵਨ ਬਾਰੇ ਉਸ ਅੰਦਰ ਖੌਲਦੀ ਕੁੜੱਤਣ ਅਤੇ ਕੌੜਾ ਸੱਚ ਕਹਿਣ ਦੀ ਮਨਸ਼ਾ ਝਲਕਦੀ ਹੈ। ਗੋਰਕੀ ਦੀ ਪਹਿਲੀ ਕਿਤਾਬ (ਲੇਖ ਤੇ ਕਹਾਣੀਆਂ) (1898) ਨੂੰ ਸਨਸਨੀਖੇਜ਼ ਕਾਮਯਾਬੀ ਹਾਸਲ ਹੋਈ ਅਤੇ ਇੱਕ ਲੇਖਕ ਵਜੋਂ ਉਸਦਾ ਜੀਵਨ ਸ਼ੁਰੂ ਹੋ ਗਿਆ। ਉਸਨੇ ਲਗਾਤਾਰ ਲਿਖਣਾ ਸ਼ੁਰੂ ਕਰ ਦਿੱਤਾ। ਸਾਹਿਤ ਰਚਨਾ ਨੂੰ ਉਹ ਸੁਹਜਾਤਮਿਕ ਅਮਲ ਨਾਲੋਂ ਵੱਧ ਸਮਾਜ ਨੂੰ ਬਦਲ ਦੇਣ ਵਾਲੀ ਨੈਤਿਕ ਤੇ ਰਾਜਨੀਤਕ ਕਾਰਵਾਈ ਸਮਝਦਾ ਸੀ (ਭਾਵੇਂ ਉਹਨੇ ਸ਼ੈਲੀ ਅਤੇ ਰੂਪ ਲਈ ਸਖ਼ਤ ਮਿਹਨਤ ਕੀਤੀ)। ਉਸਨੇ ਸਭ ਤੋਂ ਹੇਠਲੇ ਤਬਕੇ ਦੇ ਅਤੇ ਸਮਾਜ ਦੇ ਹਾਸੀਏ ਤੇ ਰਹਿੰਦੇ ਲੋਕਾਂ ਦੇ ਜੀਵਨ ਨੂੰ ਚਿਤਰਿਆ। ਉਸਨੇ ਨਾ ਸਿਰਫ਼ ਉਨ੍ਹਾਂ ਦੇ ਜੀਵਨ ਦੀਆਂ ਔਕੜਾਂ, ਅਪਮਾਨਾਂ,ਅਤੇ ਵਹਿਸੀਕਰਨ ਦੀ ਹੀ, ਸਗੋਂ ਉਨ੍ਹਾਂ ਦੇ ਅੰਦਰ ਮਘਦੀ ਮਾਨਵਤਾ ਦੀ ਚੰਗਿਆੜੀ ਦੀ ਵੀ ਗੱਲ ਕੀਤੀ। 1892 ਵਿੱਚ ਉਨ੍ਹਾਂ ਦੀ ਪਹਿਲੀ ਕਹਾਣੀ ‘ਮਕਰ ਚੁਦਰਾ’ ਪ੍ਰਕਾਸ਼ਿਤ ਹੋਈ। ਉਨ੍ਹਾਂ ਦੀਆਂ ਅਰੰਭਕ ਕ੍ਰਿਤੀਆਂ ਵਿੱਚ ਰੋਮਾਂਸਵਾਦ ਅਤੇ ਯਥਾਰਥਵਾਦ ਦਾ ਮੇਲ ਵਿਖਾਈ ਦਿੰਦਾ ਹੈ। ਬਾਜ਼ ਦਾ ਗੀਤ (1895), ਤੂਫਾਨ ਦਾ ਗੀਤ (1895) ਅਤੇ ਬੁੱਢੀ ਇਜ਼ਰਗੀਲ (1901) ਨਾਮਕ ਕ੍ਰਿਤੀਆਂ ਵਿੱਚ ਕ੍ਰਾਂਤੀਵਾਦੀ ਭਾਵਨਾਵਾਂ ਜ਼ਾਹਰ ਹੋ ਗਈਆਂ ਸਨ। ਦੋ ਨਾਵਲਾਂ, ਫੋਮਾ ਗੋਰਦੇਏਵ (1899) ਅਤੇ ਤਿੰਨ ਜਣੇ (1901) ਵਿੱਚ ਉਨ੍ਹਾਂ ਨੇ ਸ਼ਹਿਰ ਦੇ ਅਮੀਰ ਅਤੇ ਗ਼ਰੀਬ ਲੋਕਾਂ ਦੇ ਜੀਵਨ ਦਾ ਵਰਣਨ ਕੀਤਾ ਹੈ। #Distributerawaazghar"
Maxim Gorki (Author), Dalveer Singh, Simranjeet Kaur (Narrator)
Audiobook
[Panjabi] - Mein Sa Jazz Da Ardali
"ਨਿੰਦਰ ਘੁਗਿਆਣਵੀ ਦੀ ਇਸ ਪੁਸਤਕ ਦੇ ਪੰਜਾਬੀ ਵਿੱਚ 12 ਅਡੀਸ਼ਨ ਪ੍ਰਕਾਸ਼ਿਤ ਹੋਏ ਤੇ ਹਿੰਦੂ ਹਿੰਦੀ ਤੇਲਗੂ ਕੰਨੜ ਮਲਿਆਲਮ ਉਰਦੂ ਮੈਥਲੀ ਸਿੰਧੀ ਭੋਜਪੁਰੀ ਆਦਿ ਭਾਸ਼ਾਵਾਂ ਦੇ ਵਿੱਚ ਇਸ ਦਾ ਅਨੁਵਾਦ ਹੋ ਚੁੱਕਾ ਹੈ ਤੇ ਇਸ ਪੁਸਤਕ ਉੱਪਰ 2005 ਵਿੱਚ ਇੱਕ ਲਘੂ ਫਿਲਮ ਵੀ ਬਣਾਈ ਗਈ ਸੀ। ਇਹ ਨਿੰਦਰ ਘੁਗਿਆਣਵੀ ਦੀ ਸਵੈ ਜੀਵਨੀ ਪੁਸਤਕ ਹੈ ਤੇ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਇਸ ਪੁਸਤਕ ਉੱਤੇ ਅਧਾਰਿਤ ਫਿਲਮ ਦੀ ਡਿਗਰੀ ਵੀ ਕੀਤੀ ਹੈ। ਇਹ ਪੁਸਤਕ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਬੀਏ ਵਿੱਚ ਵੀ ਪੜ੍ਹਾਈ ਜਾ ਰਹੀ ਹੈ ਤੇ ਇਸ ਦਾ ਅੰਗਰੇਜ਼ੀ ਦੇ ਵਿੱਚ ਵੀ ਅਨੁਵਾਦ ਹੋ ਰਿਹਾ।#DistributerAwaazghar"
Ninder Ghuggianvi (Author), Dalveer Singh (Narrator)
Audiobook
"ਲੇਖਕ ਇਸ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਇਤਿਹਾਸਿਕ ਨਾਵਲ ਵਿੱਚ ਅਨੇਕਾਂ ਸਵਾਦ ਹੁੰਦੇ ਹਨ । ਇੱਕ ਪਾਸੇ ਨਾਵਲ ਵਾਲਾ ਕਹਾਣੀ ਰਸ ,ਦੂਜੇ ਪਾਸੇ ਇਤਿਹਾਸ ਵਾਲੀਆਂ ਸੱਚੀਆਂ ਘਟਨਾਵਾਂ ਦਾ ਸਵਾਦ , ਤੀਜਾ ਇਤਿਹਾਸਿਕ ਪਾਤਰਾਂ ਦੇ ਨਾਲ ਜਾਣ ਪਛਾਣ ਤੇ ਚੌਥਾ ਇੱਕੋ ਸਮੇਂ ਇੱਕ ਦੇਸ਼ ਤੇ ਇੱਕ ਕੌਮ ਦੀ ਅਵਸਥਾ ਸਮਝਣ ਵਿੱਚ ਸਹਾਇਤਾ ਮਿਲ ਜਾਂਦੀ ਹੈ। ਅਠਾਰਵੀਂ ਸਦੀ ਦੇ ਪੰਜਾਬ ਦੀ ਤਸਵੀਰ ਇਤਿਹਾਸ ਪੜ੍ ਕੇ ਦਿਲ ਦਿਮਾਗ ਤੇ ਇਤਨਾ ਅਸਰ ਨਹੀਂ ਕਰਦੀ ਜਿੰਨਾਂ ਅਠਾਰ੍ਹਵੀਂ ਸਦੀ ਦੇ ਪੰਜਾਬ ਦੇ ਜੀਵਨ ਬਾਰੇ ਇਤਿਹਾਸਿਕ ਨਾਵਲ ਪੜਹਿਆ ਡੂੰਘਾ ਪ੍ਰਭਾਵ ਪੈਂਦਾ ਹੈ ॥ ਇਸ ਨਾਵਲ ਦੇ ਵਿੱਚ ਪੰਜਾਬ ਦੀ ਇਸ ਅੱਧੋ ਗਤੀ ਵਿੱਚ ਵੀ ਚੜ੍ਹਦੀ ਕਲਾ ਰਹਿਣ ਵਾਲਿਆਂ ਦਾ ਜੀਵਨ ਚਿਤਰਿਆ ਹੈ ॥ ਰਾਜ ਢਹਿੰਦੀ ਕਲਾ ਵੱਲ ਜਾ ਰਿਹਾ ਸੀ ਪਰ ਕੁਰਬਾਨੀ ਵਾਲੇ , ਪੰਜਾਬ ਨੂੰ ਆਪਣਾ ਵਤਨ ਸਮਝ ਕੇ ਦੇਸ਼ ਭਗਤਾਂ ਵਾਂਗ ਇਸ ਨੂੰ ਬਚਾਉਣ ਦੇ ਲਈ ਆਪਣੀ ਪੂਰੀ ਵਾਹ ਲਾਉਂਦੇ ਰਹੇ॥DistributerAwaazghar"
Giani Bhajan Singh (Author), Dalveer Singh (Narrator)
Audiobook
"ਜਮਰੌਦ ਕਹਾਣੀ ਸੰਗ੍ਰਹਿ ਦੇ ਵਿੱਚ ਠੱਠੀ ਖਾਰਾ ਪਿੰਡ ਨੂੰ ਜਾਣ ਬੁਝ ਕੇ ਬੇਨਾਮ ਰੱਖਿਆ ਗਿਆ। ਇਹ ਇਸ ਕਰਕੇ ਕਿਉਂਕਿ ਇਹ ਇੱਕ ਪਿੰਡ ਹੀ ਨਹੀਂ ਪੂਰਾ ਪੰਜਾਬ ਹੈ। ਪੰਜਾਬ ਦਾ ਕਈ ਸਦੀਆਂ ਦਾ ਗਤੀਸ਼ੀਲ ਅਤੇ ਇਤਿਹਾਸ ਹੈ। ਰਾਜਨੀਤਿਕ, ਸਮਾਜਿਕ ,ਸੱਭਿਆਚਾਰਿਕ ਜਾਂ ਆਰਥਿਕ ਹੀ ਨਹੀਂ ਸਾਹਿਤਿਕ ਇਤਿਹਾਸ ਵੀ ਹੈ। ਪੰਜਾਬ ਦੀਆਂ ਰਗਾਂ ਦੇ ਵਿੱਚ ਵਹਿੰਦਾ ਹੋਇਆ ਲਹੂ ਹੈ। ਕਹਾਣੀ ਵਿੱਚ ਇਸ ਇਤਿਹਾਸਿਕ ਨਿਰੰਤਰਤਾ ਦੇ ਸੰਕੇਤ ਸਾਫ ਲੱਭਦੇ ਨੇ । ਕਹਾਣੀ ਧਰਤੀ ਹੇਠਲਾ ਬੌਲ਼ਦ ਵਾਲੀ ਪਰੰਪਰਾ ਦੀ ਵਾਰਸ ਕਹਾਣੀ ਹੈ। ਜਿਸ ਦੇ ਨਾਇਕ ਅਸਲੋਂ ਸਧਾਰਨ ਮਨੁੱਖ ਹੋਣ ਦੇ ਬਾਵਜੂਦ ਸਿਰ ਤੇ ਪਈ ਝੱਲਣ ਵੇਲੇ ਅਸਧਾਰਨ ਜਿਗਰੇ ਵਾਲੇ ਹੋ ਨਿਬੜਦੇ ਨੇ ਇਹੋ ਬੰਦੇ ਪੰਜਾਬੀ ਬੰਦੇ ਦੀ ਪ੍ਰਮਾਣਿਕ ਪਛਾਣ ਨੇ ਜਿਹੜੇ ਡਿੱਗਣ ਡਿੱਗਣ ਕਰਦੇ ਪੰਜਾਬ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਮੁੜ ਖੜਾ ਕਰ ਸਕਦੇ ਨੇ।#awaaz Ghar"
Waryam Singh Sandhu (Author), Dalveer Singh (Narrator)
Audiobook
[Panjabi] - Reteh Di Ikk Muthi
"ਮੜ੍ਹੀ ਦਾ ਦੀਵਾ ਗੁਰਦਿਆਲ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਪੰਜਾਬੀ ਟੈਲੀ ਨਾਟਕ ਵਜੋਂ ਵੀ ਇਸ ਦੀ ਪੇਸ਼ਕਾਰੀ ਟੈਲੀਕਾਸਟ ਹੋਈ ਹੈ । ਇਸ ਨਾਵਲ ਵਿੱਚ ਦੋ ਜੀਆਂ ਦੀ ਕਹਾਣੀ ਹੈ । ਤੇ ਅੰਤ ਤੀਕ ਪਹੁੰਚਦੇ-ਪਹੁੰਚਦੇ ਕਿਵੇਂ ਦੋਵੇਂ ਜੀਅ ਰੇਤੇ ਦੀ ਇੱਕ ਮੁੱਠੀ ਵਾਂਗ ਕਿਰ ਜਾਂਦੇ ਹਨ ।ਇਹ ਕਹਾਣੀ ਇੱਕ ਪਰਿਵਾਰ ਦੇ ਦੋ ਜੀਆਂ ਦੀ ਹੈ ~ ਅਮਰ ਸਿੰਘ (ਪਤੀ) ਅਤੇ ਸੋਨੀ (ਪਤਨੀ) । ਕਹਾਣੀ ਦੇ ਸ਼ੁਰੂ ਤੋਂ ਹੀ ਅਹਿਸਾਸ ਹੁੰਦਾ ਹੈ ਕਿ ਪਤੀ-ਪਤਨੀ ਵਿੱਚ ਕੁਝ ਤਾਂ ਖਾਲੀ-ਖਾਲੀ ਹੈ । ਕੋਈ ਸ਼ੱਕ ਨਹੀਂ ਕਿ ਅਮਰ ਸਿੰਘ ਆਪਣੇ ਵੱਲੋਂ ਸਭ ਕੁਝ ਠੀਕ ਰੱਖਦਾ ਹੈ ਫਿਰ ਵੀ ਸੋਨੀ ਦੇ ਦਿਲ ਵਿੱਚ ਕੁਝ ਉਮੰਗਾ ਦੱਬੀਆਂ ਹੀ ਰਹਿ ਜਾਂਦੀਆਂ ਹਨ ।ਅਮਰ ਸਿੰਘ ਦਾ ਕਿਰਦਾਰ ਅਣ-ਥੱਕ ਤੇ ਕੰਮ-ਕਾਰ ਵਿੱਚ ਰੁੱਝੇ ਰਹਿਣ ਵਾਲਾ ਦਿਖਾਇਆ ਗਿਆ ਹੈ।Distributer Awaaz Ghar"
Gurdial Singh (Author), Dalveer Singh (Narrator)
Audiobook
[Panjabi] - Churasi Lakh yaadan
"ਇਹ ਨਾਵਲ ਪੰਜਾਬ ਸੰਕਟ ਦੀ ਸਭ ਤੋਂ ਗਹਿਰੇ ਤੇ ਸੂਖਮ ਪਲਾਂ ਨੂੰ ਚਿਤਰਦਾ ਹੀ ਨਹੀਂ ਸਗੋਂ ਸੰਵਾਦ ਦੇ ਰੁਕ ਜਾਣ ਦੀ ਸਭ ਤੋਂ ਔਖੀ ਘੜੀ ਦੇ ਵਿੱਚ ਮੁੜ ਬੋਲਣ ਦੀ ਹੋਸ਼ ਵੀ ਪੈਦਾ । ਜਦੋਂ ਅਸੀਂ 84 ਦੇ ਸਭ ਤੋਂ ਦੁਵਿਧਾ ਵਾਲੇ ਪਲਾਂ ਵਿੱਚ ਹੁੰਦੇ ਹਾ ,ਉਦੋਂ ਸਾਨੂੰ ਕੁਝ ਵੀ ਨਹੀਂ ਸੁਝਦਾ , ਉਦੋਂ ਇਹ ਨਾਵਲ ਉਹਨਾਂ ਛੀਣਾਂ ਨੂੰ ਪਛਾਣਦਾ ਜਿੱਥੋਂ ਸੰਵਾਦ ਸ਼ੁਰੂ ਹੁੰਦਾ । ਕੁਝ ਵੀ ਨਾ ਸੁਝਣ ਦੀ ਘੜੀ ਨੂੰ ਬੋਲਣ ਦੀ ਜੁਗਤ ਦੱਸਦਾ 84 ਲੱਖ ਯਾਦਾਂ ਜੋ ਹਿੰਸਾ ਦੇ ਨਾਲ ਖਲਾਅ ਪੈਦਾ ਹੁੰਦਾ , ਜਦੋਂ ਕਿਸੇ ਉੱਤੇ ਭਰੋਸਾ ਨਹੀਂ ਬਚਦਾ । ਉਸ ਵੇਲੇ ਦੀ ਸਿਰਜਣਾ ਕਰਦਾ ਇਹ ਮਨੁੱਖ ਦੀਆਂ ਬੁਨਿਆਦੀ ਜੜਾਂ ਚ ਬੋਲਦਾ। ਕਮਾਲ ਦੀ ਗੱਲ ਹੈ ਕਿ ਕਿਤੇ ਵੀ ਨਫਰਤ ਦੀ ਭਾਸ਼ਾ ਨਹੀਂ ਸਿਰਜਦਾ ਇਹ ਨਾਵਲ ਹਰ ਕਿਸਮ ਦੇ ਪਾਤਰ ਨੂੰ ਬੋਲਣ ਦੀ ਖੁੱਲ ਦਿੰਦਾ ।Distributer Awaaz Ghar"
Jasbir Mand (Author), Dalveer Singh (Narrator)
Audiobook
"ਇਹ ਕਿਤਾਬ ਪੰਜਵਾਂ ਸਾਹਿਬਜ਼ਾਦਾ ਭਾਈ ਜੈਤਾ ਉਰਫ ਬਾਬਾ ਜੀਵਨ ਸਿੰਘ ਦਾ ਜੀਵਨੀ ਮੁਲਕ ਨਾਵਲ ਹੈ। ਇਸ ਨਾਵਲ ਦੇ ਵਿੱਚ ਭਾਈ ਜੀਵਨ ਸਿੰਘ ਦੀ ਜ਼ਿੰਦਗੀ ਉਹਨਾਂ ਦਾ ਗੁਰੂ ਸਾਹਿਬਾਨ ਦੇ ਨਾਲ ਬਤਾਇਆ ਸਮਾਂ ਉਹਨਾਂ ਦੀ ਸੇਵਾ ਭਾਵਨਾ ਸਿਦਕ ਕੁਰਬਾਨੀ ਦਾ ਜ਼ਿਕਰ ਬੜੇ ਵਿਸਥਾਰ ਨਾਲ ਕੀਤਾ ਗਿਆ ਹੈ । #Awaazghar"
Baldev Singh (Author), Dalveer Singh (Narrator)
Audiobook
[Panjabi] - Achoot,Kameen Te Adna Insaan
"ਇਸ ਕਿਤਾਬ ਦੇ ਵਿੱਚ ਪੰਜਾਬੀ ਸਮਾਜ ਦੀ ਬਣਤਰ ਦੇ ਵਿੱਚ ਦਲਿਤ ਸਮਾਜ ਦੀ ਸਮਾਜਿਕ ਆਰਥਿਕ ਤੇ ਸੱਭਿਆਚਾਰ ਦੀ ਬਦਲ ਰਹੀ ਬਣਤਰ ਦੀ ਕਨਸੋਅ ਕਿਤਾਬ ਵਿੱਚਲੀਆਂ ਕਹਾਣੀਆਂ ਅੰਦਰ ਮਿਲ ਜਾਂਦੀ ਹੈ । ਅੰਬੇਡਕਰ ਰਾਹੀਂ ਦਲਿਤਾਂ ਨੂੰ ਉਸ ਵੇਲੇ ਅਨੇਕਾਂ ਕਿਸਮ ਦੀ ਸਮਾਜਿਕ ਬਰਾਬਰੀ ਦੇ ਅਧਿਕਾਰ ਮਿਲਦੇ ਨੇ ਇਹਨਾਂ ਅਧਿਕਾਰਾਂ ਦੀ ਛਾਂ ਅਧੀਨ ਪੰਜਾਬ ਦਾ ਦਲਿਤ ਸਮਾਜ ਜਿਸ ਤਰਾਂ ਦੇ ਨਾਲ ਉਸਰ ਰਿਹਾ ਸੀ ਉਹਨਾਂ ਨੂੰ ਵੀ ਇਹਨਾਂ ਕਹਾਣੀਆਂ ਦੇ ਰਾਹੀਂ ਸਮਝਿਆ ਜਾ ਸਕਦਾ ਹੈ । ਪੰਜਾਬ ਦੇ ਮੁੱਢਲੇ ਦੌਰ ਦੇ ਦਲਿਤ ਸਮਾਜ ਦੀ ਕਹਾਣੀ ਵਿੱਚ ਛੂਤ ਛਾਤ ,ਭਿੱਟ ਤੇ ਰੁਦਨ ਦਾ ਬਿਰਤਾਂਤ ਕਹਾਣੀਆ ਦਾ ਅੰਗ ਬਣਦੇ ਨੇ। #DistributerAwaazGhar"
Edited By Bhagwant Rsoolpuri (Author), Dalveer Singh (Narrator)
Audiobook
[Panjabi] - Te Sikh V Niglya Gia
"ਤੇ ਸਿੱਖ ਵੀ ਨਿਕਲਿਆ ਗਿਆ ਕੋਈ ਆਮ ਕਿਤਾਬ ਨਹੀਂ ਹੈ ਇਹ ਸਿੱਖ ਪੰਥ ਦਾ ਇੱਕ ਅਹਿਮ ਦਸਤਾਵੇਜ਼ ਹ ਇਸੇ ਕਾਰਨ ਹੀ ਇਸ ਨੂੰ ਸਿੱਖ ਪੰਥ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਤੇ ਦੋ ਸਾਲ ਦੇ ਸਮੇਂ ਵਿੱਚ ਹੀ ਇਸਦੇ ਸੱਤ ਐਡੀਸ਼ਨ ਛਪ ਚੁੱਕੇ ਨੇ ਸਿੱਖ ਸੰਘਰਸ਼ ਨੂੰ ਮਿਲੀ ਪਛਾੜ ਦੇ ਕਾਰਨਾਂ ਨੂੰ ਲੱਭਦਿਆਂ ਹੀ ਉਸ ਨੂੰ ਇਸ ਸਪਸ਼ਟ ਹੋਇਆ ਕਿ ਜਿਹੜੇ ਬਿਪਰਵਾਦ ਤੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਵਰਜਿਆ ਸੀ ਉਹ ਬੇਪਰਵਾਦ ਅੱਜ ਸਿੱਖ ਪੰਥ ਦੀਆਂ ਰਗਾਂ ਦੇ ਵਿੱਚ ਕੈਂਸਰ ਬਣ ਕੇ ਵੜਿਆ ਹੋਇਆ ਇਹ ਕਿਤਾਬ ਇਸ ਕੈਂਸਰ ਬਾਰੇ ਜਾਣਕਾਰੀ ਦਿੰਦੀ ਹੈ"
KulbeerSingh Kaura (Author), Dalveer Singh (Narrator)
Audiobook
"This book presents a series of dialogues between Mir Dad and his disciples."
Mikhail Naimy (Author), Dalveer Singh (Narrator)
Audiobook
©PTC International Ltd T/A LoveReading is registered in England. Company number: 10193437. VAT number: 270 4538 09. Registered address: 157 Shooters Hill, London, SE18 3HP.
Terms & Conditions | Privacy Policy | Disclaimer
Join our community for the latest bookish news, reading recommendations, exclusive opening extracts, author events and competitions. It\'s all free. And enter a monthly draw to win a £50 Gift Card. See past winners here
Join Our Community