Buy from our bookstore and 25% of the cover price will be given to a school of your choice to buy more books. *15% of eBooks.
Home >
Audiobooks >
Author: Gurdial Singh
Audiobooks by Gurdial Singh
Browse audiobooks by Gurdial Singh, listen to samples and when you're ready head over to Audiobooks.com where you can get 3 FREE audiobooks on us
[Panjabi] - Parsa
"ਪਰਸਾ ਮਹਾਂਕਾਵਿਕ ਨਾਵਲ ਹੈ ਅਜਿਹੀ ਕਿਰਤੀ ਦੀ ਰਚਨਾ ਉਦੋਂ ਸੰਭਵ ਹੁੰਦੀ ਹੈ ਜਦੋਂ ਕੋਈ ਕੌਮ ਕੌਮੀਅਤ ਜ਼ਿੰਦਗੀ ਦੇ ਅਜਿਹੇ ਮੋੜ ਉੱਤੇ ਪਹੁੰਚ ਜਾਏ ਜਿੱਥੇ ਉਹ ਆਪਣੇ ਭੂਤ ਕਾਲ ਦੀਆਂ ਅਤੇ ਸਮਾਜਿਕ ਉਪਲਬਧੀਆਂ ਨੂੰ ਸਹੀ ਸਹੀ ਅੰਗਣ ਦੇ ਸਮਰੱਥ ਹੋਵੇ।ਪਰਸਾ ਗਿਆਨਪੀਠ ਪੁਰਸਕਾਰ ਜੇਤੂ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦਾ 1992 ਵਿੱਚ ਪ੍ਰਕਾਸ਼ਿਤ ਨਾਵਲ ਹੈ। ਇਹ ਨਾਵਲ ਸਮਕਾਲੀ ਯਥਾਰਥ ਦੀਆਂ ਸਦੀਵੀ ਅਤੇ ਵਿਆਪਕ ਸੱਚਾਈਆਂ ਦੇ ਨਾਲ ਸੰਬੰਧਿਤ ਹੈ। ਇਹ ਨਾਵਲ ਗੁਰਦਿਆਲ ਸਿੰਘ ਦੇ ਹੋਰ ਨਾਵਲਾਂ ਦੇ ਮੁਕਾਬਲੇ ਵਧੇਰੇ ਦਾਰਸ਼ਨਿਕ ਹੈ ।। DistributerAwaazGhar"
Gurdial Singh (Author), Ravi (Narrator)
Audiobook
[Panjabi] - Addh Chanani Raat
"ਅੱਧ ਚਾਨਣੀ ਰਾਤ ਗਿਆਨਪੀਠ ਪੁਰਸਕਾਰ ਜੇਤੂ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦਾ ਨਾਵਲ ਹੈ। ਇਹ ਨਾਵਲ 1972 ਵਿੱਚ ਪ੍ਰਕਾਸ਼ਿਤ ਹੋਇਆ। ਸਾਹਿਤ ਅਕਾਦਮੀ ਦੁਆਰਾ ਇਸ ਨੂੰ 1975 ਵਿੱਚ ਸਨਮਾਨਿਤ ਕੀਤਾ ਗਿਆ। ਇਸ ਨਾਵਲ ਤੇ ਇਕ ਫ਼ਿਲਮ ਵੀ ਬਣਾਈ ਗਈ ਹੈ। ਨਾਵਲ ਪੰਜਾਬ ਦੇ ਕਿਸਾਨੀ ਸੱਭਿਆਚਾਰ ਦੇ ਵਿੱਚ ਪੁਸ਼ਤਾਂ ਤੋਂ ਚੱਲੇ ਆ ਰਹੇ ਬਦਲੇ ਦੀ ਭਾਵਨਾ ਦੇ ਨਾਲ ਕੀਤੇ ਕਤਲ ਦੀ ਘਟਨਾ ਤੇ ਪੂੰਜੀਵਾਦੀ ਪ੍ਰਭਾਵਾਂ ਅਧੀਨ ਕਿਸਾਨੀ ਵਰਤਾਰੇ ਦੇ ਵਿੱਚ ਆ ਰਹੀਆਂ ਉਹ ਤਬਦੀਲੀਆਂ ਜਿਹੜੀਆਂ ਮਨੁੱਖ ਅੰਦਰੋਂ ਅਣਖ ਤੇ ਸਵੈਮਾਨ ਵਰਗੀਆਂ ਉਹਨਾਂ ਕਦਰਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਨੇ ਜਿਹੜੀਆਂ ਕਾਰਨ ਸਮਾਜ ਅੰਦਰ ਉਹਨਾਂ ਗੁਣਾਂ ਦੀ ਸੰਭਾਵਨਾ ਕਾਇਮ ਰਹਿੰਦੀ ਹੈ ਜਿੰਨਾ ਸਦਕਾ ਸਮਾਜ ਮਾਨਵੀ ਵਿਵਸਥਾ ਤੋਂ ਛੁਟਕਾਰੇ ਦੇ ਲਈ ਸੰਘਰਸ਼ ਕਰਨ ਦੇ ਯੋਗ ਹੁੰਦਾ ਹੈ।"
Gurdial Singh (Author), Harpreet Kaur (Narrator)
Audiobook
[Panjabi] - Reteh Di Ikk Muthi
"ਮੜ੍ਹੀ ਦਾ ਦੀਵਾ ਗੁਰਦਿਆਲ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਪੰਜਾਬੀ ਟੈਲੀ ਨਾਟਕ ਵਜੋਂ ਵੀ ਇਸ ਦੀ ਪੇਸ਼ਕਾਰੀ ਟੈਲੀਕਾਸਟ ਹੋਈ ਹੈ । ਇਸ ਨਾਵਲ ਵਿੱਚ ਦੋ ਜੀਆਂ ਦੀ ਕਹਾਣੀ ਹੈ । ਤੇ ਅੰਤ ਤੀਕ ਪਹੁੰਚਦੇ-ਪਹੁੰਚਦੇ ਕਿਵੇਂ ਦੋਵੇਂ ਜੀਅ ਰੇਤੇ ਦੀ ਇੱਕ ਮੁੱਠੀ ਵਾਂਗ ਕਿਰ ਜਾਂਦੇ ਹਨ ।ਇਹ ਕਹਾਣੀ ਇੱਕ ਪਰਿਵਾਰ ਦੇ ਦੋ ਜੀਆਂ ਦੀ ਹੈ ~ ਅਮਰ ਸਿੰਘ (ਪਤੀ) ਅਤੇ ਸੋਨੀ (ਪਤਨੀ) । ਕਹਾਣੀ ਦੇ ਸ਼ੁਰੂ ਤੋਂ ਹੀ ਅਹਿਸਾਸ ਹੁੰਦਾ ਹੈ ਕਿ ਪਤੀ-ਪਤਨੀ ਵਿੱਚ ਕੁਝ ਤਾਂ ਖਾਲੀ-ਖਾਲੀ ਹੈ । ਕੋਈ ਸ਼ੱਕ ਨਹੀਂ ਕਿ ਅਮਰ ਸਿੰਘ ਆਪਣੇ ਵੱਲੋਂ ਸਭ ਕੁਝ ਠੀਕ ਰੱਖਦਾ ਹੈ ਫਿਰ ਵੀ ਸੋਨੀ ਦੇ ਦਿਲ ਵਿੱਚ ਕੁਝ ਉਮੰਗਾ ਦੱਬੀਆਂ ਹੀ ਰਹਿ ਜਾਂਦੀਆਂ ਹਨ ।ਅਮਰ ਸਿੰਘ ਦਾ ਕਿਰਦਾਰ ਅਣ-ਥੱਕ ਤੇ ਕੰਮ-ਕਾਰ ਵਿੱਚ ਰੁੱਝੇ ਰਹਿਣ ਵਾਲਾ ਦਿਖਾਇਆ ਗਿਆ ਹੈ।Distributer Awaaz Ghar"
Gurdial Singh (Author), Dalveer Singh (Narrator)
Audiobook
[Panjabi] - Marhi Da Deewa
"ਮੜ੍ਹੀ ਦਾ ਦੀਵਾ ਦੀ ਕਹਾਣੀ ਜਗਸੀਰ ਨਾਮ ਦੇ ਇੱਕ ਦਲਿਤ ਜਾਤੀ ਨਾਲ ਸੰਬੰਧਿਤ ਪਾਤਰ ਦੁਆਲੇ ਘੁੰਮਦੀ ਹੈ। ਗੁਰਦਿਆਲ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਲੇਖਕ ਦਾ ਇਹ ਪਹਿਲਾ ਨਾਵਲ ਸੀ ਜੋ 1964 ਵਿੱਚ ਛਪਿਆ । ਇਹ ਪਹਿਲਾ ਪੰਜਾਬੀ ਨਾਵਲ ਹੈ ਜਿਸ ਦਾ ਰੂਸੀ ਭਾਸ਼ਾ ਵਿੱਚ ਤਰਜਮਾ ਹੋਇਆ ਤੇ ਇਸ ਦੀਆਂ ਪੰਜ ਲੱਖ ਕਾਪੀਆਂ ਸੋਵੀਅਤ ਰੂਸ ਵਿੱਚ ਛਪ ਕੇ ਵਿਕੀਆਂ। ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਆਧੁਨਿਕ ਭਾਰਤੀ ਕਲਾਸਿਕ ਵਜੋਂ ਪ੍ਰਵਾਨਿਆ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰ ਕੇ ਛਾਪਿਆ ਹੈ। ‘ਮੜ੍ਹੀ ਦਾ ਦੀਵਾ’ ਪੰਜਾਬੀ ਸਾਹਿਤ ਦੀ ਕਲਾਸਿਕ ਰਚਨਾ ਹੈ। ਇਹ ਉਹ ਰਚਨਾ ਹੈ ਜੋ ਪੰਜਾਬੀ ਸਾਹਿਤ ਨੂੰ ਵਿਸ਼ਵ ਸਾਹਿਤ ਵਿਚ ਸ਼ੁਮਾਰ ਕਰਵਾਉਂਦੀ ਹੈ। ਨਾਵਲ ਬਦਲਦੇ ਆਰਥਿਕ ਪ੍ਰਬੰਧ ਵਿਚ ਬਦਲ ਰਹੀ ਰਿਸ਼ਤਿਆਂ ਦੀ ਤਾਸੀਰ ਨੂੰ ਪਾਠਕ ਸਨਮੁਖ ਕਰਦਾ ਹੈ। ਨਾਵਲ ਦਾ ਨਾਇਕ ਜਗਸੀਰ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਜਿਸ ਦੇ ਜਨਮ ਨਾਲ ਉਹਨਾਂ ਦਾ ਜੱਗ ਵਿਚ ਸੀਰ ਪਿਆ ਹੈ ਪਰ ਜਗਸੀਰ ਸਰੀਰਕ ਸੁਹਜ ਦਾ ਪੂਰਾ ਹੋਣ ਦੇ ਬਾਵਜੂਦ ਵੀ ਊਣਾ ਹੈ, ਆਰਥਿਕਤਾ ਤੇ ਜਾਤੀ ਹੀਣਤਾ ਕਰਕੇ। ਉਹ ਹੋ ਕੇ ਵੀ ਅਣਹੋਇਆਂ ਵਾਂਗ ਜ਼ਿੰਦਗੀ ਬਸਰ ਕਰਦਾ ਹੈ। #DistriuterAwaazGhar"
Gurdial Singh (Author), Manpreet kaur sidhu (Narrator)
Audiobook