Buy from our bookstore and 25% of the cover price will be given to a school of your choice to buy more books. *15% of eBooks.
Home >
Audiobooks >
Author: Jasbir Mand
Audiobooks by Jasbir Mand
Browse audiobooks by Jasbir Mand, listen to samples and when you're ready head over to Audiobooks.com where you can get 3 FREE audiobooks on us
[Panjabi] - Churasi Lakh yaadan
"ਇਹ ਨਾਵਲ ਪੰਜਾਬ ਸੰਕਟ ਦੀ ਸਭ ਤੋਂ ਗਹਿਰੇ ਤੇ ਸੂਖਮ ਪਲਾਂ ਨੂੰ ਚਿਤਰਦਾ ਹੀ ਨਹੀਂ ਸਗੋਂ ਸੰਵਾਦ ਦੇ ਰੁਕ ਜਾਣ ਦੀ ਸਭ ਤੋਂ ਔਖੀ ਘੜੀ ਦੇ ਵਿੱਚ ਮੁੜ ਬੋਲਣ ਦੀ ਹੋਸ਼ ਵੀ ਪੈਦਾ । ਜਦੋਂ ਅਸੀਂ 84 ਦੇ ਸਭ ਤੋਂ ਦੁਵਿਧਾ ਵਾਲੇ ਪਲਾਂ ਵਿੱਚ ਹੁੰਦੇ ਹਾ ,ਉਦੋਂ ਸਾਨੂੰ ਕੁਝ ਵੀ ਨਹੀਂ ਸੁਝਦਾ , ਉਦੋਂ ਇਹ ਨਾਵਲ ਉਹਨਾਂ ਛੀਣਾਂ ਨੂੰ ਪਛਾਣਦਾ ਜਿੱਥੋਂ ਸੰਵਾਦ ਸ਼ੁਰੂ ਹੁੰਦਾ । ਕੁਝ ਵੀ ਨਾ ਸੁਝਣ ਦੀ ਘੜੀ ਨੂੰ ਬੋਲਣ ਦੀ ਜੁਗਤ ਦੱਸਦਾ 84 ਲੱਖ ਯਾਦਾਂ ਜੋ ਹਿੰਸਾ ਦੇ ਨਾਲ ਖਲਾਅ ਪੈਦਾ ਹੁੰਦਾ , ਜਦੋਂ ਕਿਸੇ ਉੱਤੇ ਭਰੋਸਾ ਨਹੀਂ ਬਚਦਾ । ਉਸ ਵੇਲੇ ਦੀ ਸਿਰਜਣਾ ਕਰਦਾ ਇਹ ਮਨੁੱਖ ਦੀਆਂ ਬੁਨਿਆਦੀ ਜੜਾਂ ਚ ਬੋਲਦਾ। ਕਮਾਲ ਦੀ ਗੱਲ ਹੈ ਕਿ ਕਿਤੇ ਵੀ ਨਫਰਤ ਦੀ ਭਾਸ਼ਾ ਨਹੀਂ ਸਿਰਜਦਾ ਇਹ ਨਾਵਲ ਹਰ ਕਿਸਮ ਦੇ ਪਾਤਰ ਨੂੰ ਬੋਲਣ ਦੀ ਖੁੱਲ ਦਿੰਦਾ ।Distributer Awaaz Ghar"
Jasbir Mand (Author), Dalveer Singh (Narrator)
Audiobook
[Panjabi] - AAkhri Babe
"ਇਹ ਨਾਵਲ ਪੰਜਾਬ ਦੀ ਕਿਸਾਨੀ ਦੇ ਸਭ ਤੋਂ ਗਹਿਰੇ ਤਲ ਉੱਤੇ ਸੰਵਾਦ ਛੇੜਦਾ ਹੈ।ਮੰਡ ਕੁਦਰਤ ਤੇ ਕਿਸਾਨੀ ਦੇ ਰਿਸ਼ਤੇ ਨੂੰ ਜਿਸ ਗਹਿਰਾਈ ਨਾਲ਼ ਚਿਤਰਦਾ ਹੈ, ਉਹਨੂੰ ਸਿਰਫ਼ ਪੜ੍ਹ ਕੇ ਹੀ ਮਾਣਿਆ ਜਾ ਸਕਦਾ ਹੈ। ਤੇ ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਕੁਦਰਤ ਨਾਲ਼ ਸੰਬੰਧ ਜਦੋਂ ਲੋਕ ਰੰਗ ਵਿੱਚ ਭਿੱਜਕੇ ਜੀਵਨ ਦੀਆਂ ਗਹਿਰਾਈਆਂ 'ਚ ਉਤਰਦਾ ਹੈ; ਉਹਨੂੰ ਚਿਤਰਦਾ ਮੰਡ ਹੋਰ ਵੀ ਗਹਿਰਾ ਹੋ ਜਾਂਦਾ ਹੈ।ਇਹ ਬੀਤੇ ਨੂੰ ਯਾਦ ਕਰਦਾ, ਆਧੁਨਿਕਤਾ ਨੂੰ ਚਿਤਰਦਾ, ਆਉਣ ਵਾਲ਼ੀਆਂ ਪੀੜ੍ਹੀਆਂ ਦੀ ਕੁਦਰਤ ਨਾਲ਼ ਪੈ ਰਹੀ ਵਿੱਥ ਨੂੰ ਸਿਰਜਦਾ, ਸਮੁੱਚੀ ਕਿਸਾਨੀ ਦੀ ਰੂਹ ਨੂੰ ਪਕੜਦਾ ਨਾਵਲ ਹੈ।Distributer Awaaz Ghar"
Jasbir Mand (Author), Ranjeet Singh (Narrator)
Audiobook
[Panjabi] - Aurh De Beej
"ਇਹ ਨਾਵਲ ਘਾਟ ਦੇ ਇੱਕ ਛੋਟੇ ਜਿਹੇ ਪਿੰਡ ਹਿਰਦਾਪੁਰ ਵਿੱਚ ਵਾਪਰ ਰਿਹਾ ਲੇਖਕ ਅਨੁਸਾਰ ਨਾਵਲ ਲਿਖਦਿਆਂ ਉਹਨਾਂ ਨੂੰ ਪੂਰੇ ਛੇ ਸਾਲ ਲੱਗੇ. ਅਸਲ ਵਿੱਚ ਇਹ ਕਿਸਾਨੀ ਦਾ ਉਹ ਦੌਰ ਸੀ ਜਦੋਂ ਪਿੰਡ ਦਾ ਸਭ ਤੋਂ ਆਖਰੀ ਪਰੰਪਰਾਗਤ ਬਾਪੂ ਕਿਸੇ ਅਤੀ ਆਧੁਨਿਕ ਪੁੱਤ ਦੇ ਨਾਲ ਟੱਕਰਿਆ ਸੀ । ਇਹ ਕਿਸਾਨੀ ਦੀ ਚੋਟੀ ਦੀ ਟੱਕਰ ਸੀ ਜਦੋਂ ਇੱਕ ਪਾਸੇ ਮਸ਼ੀਨ ਤੂੰ ਬਿਨਾਂ ਕਿਸਾਨੀ ਨਹੀਂ ਸੀ ਚੱਲ ਰਹੀ ਤੇ ਦੂਜੇ ਪਾਸੇ ਪੁਰਾਣੀ ਪੀੜੀ ਅਚਾਨਕ ਇਹਦਾ ਬਦਲਿਆ ਰੂਪ ਨਹੀਂ ਸੀ ਸਹਾਰ ਸਕਦੀ ਅਸਲ ਵਿੱਚ ਇਹ ਉਹਦੀ ਹੋਂਦ ਤੇ ਸੁਭਾਅ ਤੋਂ ਉਲਟ ਸੀ ਤੇ ਇਹਦੇ ਨਾਲ ਨਾਲ ਮਸ਼ੀਨ ਨਹੀਂ ਕਰਨ ਤੋਂ ਆਏ ਤਬਾਹਕੁਨ ਆਰਥਿਕ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ। ਪਿੰਡ ਦੀ ਪੁਰਾਣੀ ਪੀੜੀ ਲਈ ਇਹ ਪਹਿਲੀ ਵਾਰੀ ਨਵੀਂ ਕਿਸਮ ਦੀ ਮਾਨਸਿਕ ਪੀੜ ਸੀ ਤੇ ਉਹ ਵੀ ਪਹਿਲੀ ਵਾਰ ਸੀ ਕਿ ਉਹਦੇ ਜੱਟਵਾਦ ਦੀ ਆਕੜ ਦਾ ਭਾਂਡਾ ਹੁਣ ਸ਼ਰੇ ਬਾਜ਼ਾਰ ਫੁੱਟਿਆ ਸੀ । ਇਹ ਉਹ ਰਾਜ ਸੀ ਜਿਹੜਾ ਉਹਨੇ ਪੀੜੀਆਂ ਦਰ ਪੀੜੀਆਂ ਲੁਕੋ ਲੁਕੋ ਕੇ ਰੱਖਿਆ ਸੀ। ਇਸ ਤੋਂ ਬਿਨਾਂ ਉਹਦੇ ਆਲੇ ਦੁਆਲੇ ਉਹਨਾਂ ਪੁਰਾਣੇ ਚਿਹਰਿਆਂ ਦੀ ਗਿਣਤੀ ਘੱਟ ਰਹੀ ਸੀ ।"
Jasbir Mand (Author), Ranjit Singh (Narrator)
Audiobook