Buy from our bookstore and 25% of the cover price will be given to a school of your choice to buy more books. *15% of eBooks.
Home >
Audiobooks >
Narrator: Ranjeet Singh
Audiobooks Narrated by Ranjeet Singh
Browse audiobooks narrated by Ranjeet Singh, listen to samples and when you're ready head over to Audiobooks.com where you can get 3 FREE audiobooks on us
[Panjabi] - Sidharta
"ਸਿਧਾਰਥ ਹਰਮਨ ਹੈੱਸ ਰਚਿਤ ਨਾਵਲ ਹੈ। ਇਸ ਵਿੱਚ ਬੁੱਧ ਕਾਲ ਦੇ ਦੌਰਾਨ ਹਿੰਦ ਉਪ-ਮਹਾਦੀਪ ਦੇ ਸਿਧਾਰਥ ਨਾਮ ਦੇ ਇੱਕ ਮੁੰਡੇ ਦੀ ਆਤਮਕ ਯਾਤਰਾ ਦਾ ਵਰਣਨ ਕੀਤਾ ਗਿਆ ਹੈ। ਇਹ ਜਰਮਨ ਭਾਸ਼ਾ ਵਿੱਚ ਲਿਖਿਆ ਗਿਆ ਸੀ। ਇਹ ਨਾਵਲ ਇੱਕ ਬ੍ਰਾਹਮਣ ਪਰਿਵਾਰ ਦੇ ਲੜਕੇ ਸਿੱਧਾਰਥ ਤੋਂ ਸ਼ੁਰੂ ਹੁੰਦਾ ਹੈ। ਉਹ ਇਸ ਨਾਵਲ ਦਾ ਮੁੱਖ ਪਾਤਰ ਹੈ। ਉਹ ਸਾਧੂ ਹੋਣਾ ਚਾਹੁੰਦਾ ਸੀ, ਪਰ ਉਸਦਾ ਪਿਓ ਉਸ ਨੂੰ ਰੋਕਦਾ ਹੈ। ਕਾਫੀ ਕਸ਼ਮਕਸ਼ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਇਸ ਗੱਲ ਲਈ ਮਨਾ ਲੈਂਦਾ ਅਤੇ ਉਹ ਆਪਣੇ ਦੋਸਤ ਗੋਬਿੰਦ ਨਾਲ ਜੀਵਨ ਦੇ ਪੂਰਨ ਅਰਥਾਂ ਦੀ ਖੋਜ ਲਈ ਨਿਕਲ ਪੈਂਦਾ ਹੈ।#awaazgharofficial"
Harman Haas Translate By Dr. Hari (Author), Ranjeet Singh (Narrator)
Audiobook
[Panjabi] - Gaddar
"ਗਦਾਰ ਨਾਵਲ 1947 ਜਿਹੜਾ ਕਿ ਆਜ਼ਾਦੀ ਦਾ ਵਰਾ ਕਿਹਾ ਜਾਂਦਾ ਪਰ ਜਿਸ ਵਰੇ ਨੇ ਲੱਖਾਂ ਪਰਿਵਾਰਾਂ ਨੂੰ ਬਰਬਾਦੀ ਦੇ ਕਿਨਾਰੇ ਲਿਆ ਖੜਾ ਕੀਤਾ। ਉਸ ਸਾਲ ਦਾ ਜਿਕਰ ਕੀਤਾ ਜਿਸ ਸਾਲ ਘਰ ਉਜੜ ਗਏ ਮਾਤ ਭੂਮੀ ਛੁੱਟ ਗਈ ਪਰਿਵਾਰ ਟੁੱਟ ਖਿੰਡ ਗਏ , ਜਾਇਦਾਦਾਂ ਪਿੱਛੇ ਰਹਿ ਗਈਆਂ ਤੇ ਇੱਜਤਾਂ ਮਿੱਟੀ ਵਿੱਚ ਰੁਲ ਗਈਆਂ । ਫਿਰਕਾ ਪ੍ਰਸਤੀ ਦੀ ਸਿਖਰ ਦਾ ਸਾਲ ਸੀ ਜਦੋਂ ਅੰਗਰੇਜ਼ਾਂ ਦੀਆਂ ਫੁੱਟ ਪਊ ਨੀਤੀਆਂ ਤੇ ਹਿੰਦੂ ਸਿੱਖ ਤੇ ਮੁਸਲਮਾਨ ਫਿਰਕਾ ਪ੍ਰਸਤਾਂ ਦੀ ਲੰਬੀ ਘਾਲਣਾ ਨੂੰ ਫਸਾਦਾਂ ਦਾ ਫਲ ਲੱਗਿਆ। ਸਦੀਆਂ ਤੋਂ ਭਰਾਵਾਂ ਵਾਂਗ ਵੱਸਦੀ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕ ਦੂਜੇ ਵਿਰੁੱਧ ਹਥਿਆਰ ਚੁਕਾਏ ਗਏ ਤੇ ਹੱਸਦੇ ਵਸਦੇ ਪਰਿਵਾਰ ਅੱਕ ਫੰਭਿਆਂ ਵਾਂਗ ਖਿੰਡ ਗਏ.। ਰਿਸ਼ਤਿਆਂ ਵਿਚਕਾਰ ਬਿਜਲੀਆਂ ਆ ਡਿੱਗੀਆਂ।ਮਾਂ ਭਾਰਤ ਵਿੱਚ ਤੇ ਪੁੱਤਰ ਪਾਕਿਸਤਾਨ ਵਿੱਚ ,ਪਿਓ ਪਾਕਿਸਤਾਨ ਵਿੱਚ ਧੀ ਭਾਰਤ ਵਿੱਚ ਰਹਿ ਗਈ। ਦਿਲ ਕੰਬਾਊ ਘਟਨਾਵਾਂ ਦਾ ਨਾਲ ਭਰੇ 1947 ਦੇ ਇਸ ਵਰੇ ਬਾਰੇ ਇੱਕ ਛੋਟਾ ਜਿਹਾ ਨਾਵਲ ਗੱਦਾਰ ਕ੍ਰਿਸ਼ਨ ਚੰਦਰ ਦੇ ਵੱਲੋਂ ਬੜੀ ਗੁੰਦਵੀਂ ਰਚਨਾ ਦੇ ਨਾਲ ਲਿਖਿਆ ਗਿਆ। ਇਸ ਇਸ ਨਾਵਲਟ ਵਿੱਚ ਰਵਾ ਦੇਣ ਵਾਲੀ ਭਾਵਕਤਾ ਵੀ ਹੈ, ਤਿਖੀਆਂ ਚੋਭਾਂ ਵੀ ਨੇ,ਵਿਅੰਗ ਵੀ ਹੈ ਤੇ ਸੋਚੀ ਪਾ ਦੇਣ ਵਾਲੀ ਗਹਿਰਾਈ ਵੀ ਹੈ ।"
krishan Chander (Author), Ranjeet Singh (Narrator)
Audiobook
[Panjabi] - Bikh Mein Amrit
"ਹਿੰਦੂ ਬੜਾ ਦੂਰ ਦਰਸ਼ਕ ਹੈ ,ਆਉਣ ਵਾਲੀ ਸਥਿਤੀ ਨੂੰ ਬਹੁਤ ਸਮਾਂ ਪਹਿਲਾਂ ਹੀ ਭਾਵ ਲੈਂਦਾ ਤੇ ਉਸ ਅਨੁਸਾਰ ਉਪਾਅ ਸੋਚ ਰੱਖਦਾ ਹੈ।ਮੁਸਲਮਾਨ ਜਦੋਂ ਕੋਈ ਸਥਿਤੀ ਸਿਰ ਉੱਪਰ ਆ ਜਾਵੇ ਤਾਂ ਚੁਕੰਨਾ ਹੋ ਜਾਂਦਾ ਤੇ ਉਸ ਨਾਲ ਸਿੱਜਣ ਦਾ ਰਾਹ ਢੂੰਡਦਾ ਪਰ ਸਿੱਖ ਜਿਤਨਾ ਚਿਰ ਵੇਲਾ ਲੰਘ ਨਾ ਜਾਵੇ ਨਾ ਕੁਝ ਸੋਚਦਾ ਤੇ ਨਾ ਹੀ ਕਿਸੇ ਸੋਚਵਾਨ ਦੀ ਗੱਲ ਸੁਣਦਾ, ਫੜਾ ਮਾਰੀ ਜਾਂਦਾ ਤੇ ਦਮ ਗਜੇ ,ਫੋਕੇ ਦਮਗਜੇ ਮਾਰਨ ਵਾਲੇ ਹੀ ਸਿੱਖਾਂ ਵਿੱਚ ਪ੍ਰਧਾਨ ਨੇ। ਬਿਖੁ ਮਹਿ ਅੰਮ੍ਰਿਤ ਕਿਤਾਬ ਦੇ ਵਿੱਚ ਸਰ ਫਜ਼ਲ ਹੁਸੈਨ ਦੀਆਂ ਇਹ ਲਾਈਨਾਂ ਲਿਖੀਆਂ ਹੋਈਆਂ ਨੇ। #DistributerAwaazghar"
krishan Chander (Author), Ranjeet Singh (Narrator)
Audiobook
[Panjabi] - AAkhri Babe
"ਇਹ ਨਾਵਲ ਪੰਜਾਬ ਦੀ ਕਿਸਾਨੀ ਦੇ ਸਭ ਤੋਂ ਗਹਿਰੇ ਤਲ ਉੱਤੇ ਸੰਵਾਦ ਛੇੜਦਾ ਹੈ।ਮੰਡ ਕੁਦਰਤ ਤੇ ਕਿਸਾਨੀ ਦੇ ਰਿਸ਼ਤੇ ਨੂੰ ਜਿਸ ਗਹਿਰਾਈ ਨਾਲ਼ ਚਿਤਰਦਾ ਹੈ, ਉਹਨੂੰ ਸਿਰਫ਼ ਪੜ੍ਹ ਕੇ ਹੀ ਮਾਣਿਆ ਜਾ ਸਕਦਾ ਹੈ। ਤੇ ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਕੁਦਰਤ ਨਾਲ਼ ਸੰਬੰਧ ਜਦੋਂ ਲੋਕ ਰੰਗ ਵਿੱਚ ਭਿੱਜਕੇ ਜੀਵਨ ਦੀਆਂ ਗਹਿਰਾਈਆਂ 'ਚ ਉਤਰਦਾ ਹੈ; ਉਹਨੂੰ ਚਿਤਰਦਾ ਮੰਡ ਹੋਰ ਵੀ ਗਹਿਰਾ ਹੋ ਜਾਂਦਾ ਹੈ।ਇਹ ਬੀਤੇ ਨੂੰ ਯਾਦ ਕਰਦਾ, ਆਧੁਨਿਕਤਾ ਨੂੰ ਚਿਤਰਦਾ, ਆਉਣ ਵਾਲ਼ੀਆਂ ਪੀੜ੍ਹੀਆਂ ਦੀ ਕੁਦਰਤ ਨਾਲ਼ ਪੈ ਰਹੀ ਵਿੱਥ ਨੂੰ ਸਿਰਜਦਾ, ਸਮੁੱਚੀ ਕਿਸਾਨੀ ਦੀ ਰੂਹ ਨੂੰ ਪਕੜਦਾ ਨਾਵਲ ਹੈ।Distributer Awaaz Ghar"
Jasbir Mand (Author), Ranjeet Singh (Narrator)
Audiobook